The Summer News
×
Monday, 29 April 2024

ਲੁਧਿਆਣਾ : ਹਾਲਾਤ-ਏ-ਵਾਰਡ ਨੰਬਰ 6 : ਦੇਖੋ ਤਸਵੀਰਾਂ

ਲੁਧਿਆਣਾ 9 ਅਗਸਤ : (ਇਕਬਾਲ ਹੈਪੀ) ਨਗਰ ਨਿਗਮ ਦੇ ਅਧੀਨ ਆਉਂਦੇ ਵਾਰਡ ਨੰਬਰ 6 ਦੀ ਮੇਨ ਰਾਹੋਂ ਰੋਡ ’ਤੇ ਪੈਂਦੀ ਜੈਨ ਕਾਲੋਨੀ ਦੇ ਸਾਹਮਣੇ ਵਾਲੀ ਰੋਡ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਨਗਰ ਨਿਗਮ ਪ੍ਰਸ਼ਾਸਨ ਅਤੇ ਇਲਾਕਾ ਕੌਂਸਲਰ ਖਿਲਾਫ਼ ਕਾਫੀ ਰੋਸ ਪਾਇਆ ਜਾ ਰਿਹਾ ਹੈ।


ਇਕਬਾਲ ਹੈਪੀ


ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਅਤੇ ਇਲਾਕਾ ਕੌਂਸਲਰ ਦੀ ਸੜਕ ਪ੍ਰਤੀ ਉਦਾਸੀਨਤਾ ਕਾਰਨ ਸਥਾਨਕ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਰਣਧੀਰ ਸਿੰਘ ਪਰਮਾਰ ਨੇ ਕਿਹਾ ਕਿ ਸੜਕ ਦੀ ਹਾਲਤ ਐਨੀ ਖਸਤਾਹਾਲ ਹੈ ਕਿ ਥੋੜੀ ਜਿਹੀ ਬਾਰਿਸ਼ ਤੋਂ ਬਾਅਦ ਸੜਕ ’ਤੇ ਪਾਣੀ ਪਾਣੀ ਹੋ ਜਾਂਦਾ ਹੈ। ਜੋ ਕਈ ਕਈ ਦਿਨਾਂ ਤੱਕ ਸੜਕ ’ਤੇ ਹੀ ਪਾਣੀ ਖੜ੍ਹਾ ਰਹਿਣ ਕਾਰਨ ਇਲਾਕੇ ਵਿਚ ਕਿਸੇ ਨਾ ਕਿਸੇ ਬਿਮਾਰੀ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਸੜਕ ਵਿਚ ਵੱਡੇ ਵੱਡੇ ਟੋਏ ਪੈਣ ਕਾਰਨ ਰਾਹਗੀਰ ਅਕਸਰ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਲਾਕਾ ਕੌਂਸਲਰ ਵੱਲੋਂ ਇਸ ਸਮੱਸਿਆ ਨੂੰ ਜਲਦ ਹੱਲ ਕਰਨ ਦੇ ਭਰੋਸੇ ਨੂੰ ਸੁਣ ਸੁਣ ਹੁਣ ਕੰਨ ਵੀ ਪੱਕ ਗਏ ਹਨ, ਪਰ ਸਮੱਸਿਆ ਉਥੇ ਦੀ ਉਥੇ ਹੀ ਖੜੀ ਹੈ।


ਇਕਬਾਲ ਹੈਪੀ


ਇਸ ਸਬੰਧ ਵਿਚ ਜਦੋਂ ਵਾਰਡ ਨੰਬਰ 6 ਦੇ ਕੌਂਸਲਰ ਸਰਬਜੀਤ ਸਿੰਘ ਲਾਡੀ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਮੇਨ ਰਾਹੋਂ ਰੋਡ ਦਾ ਬਹੁਤ ਬੁਰਾ ਹਾਲ ਹੈ, ਪਰ ਇਹ ਸੜਕ ਉਹਨਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ, ਇਸ ਦਾ ਕੰਮ ਪੰਜਾਬ ਸਰਕਾਰ ਦੇ ਕੋਲ ਹੈ। ਇਲਾਕਾ ਦੇ ਸਾਰੇ ਕੰਮ ਪੂਰੇ ਹੋ ਚੁੱਕੇ ਹਨ ਤੇ ਕੋਈ ਕੰਮ ਅਧੂਰਾ ਨਹੀਂ।


Story You May Like