The Summer News
×
Tuesday, 30 April 2024

MG ਲੁਧਿਆਣਾ ਨੇ F2 Raceway ਵਿਖੇ ਲੋਕਾਂ ਨੂੰ ਨਵੀਂ ਕਾਰ Gloster ਦਾ ਕਰਵਾਇਆ Offroad Experience

ਲੁਧਿਆਣਾ, 24 ਅਪ੍ਰੈਲ : MG ਲੁਧਿਆਣਾ ਨੇ F2 Raceway ਵਿਖੇ ਆਪਣੀ ਨਵੀਂ ਕਾਰ Gloster ਦੀ Off roading ਲਈ ਇੱਕ ਵਿਸ਼ੇਸ਼ ਆਯੋਜਨ ਕੀਤਾ। ਜਿਥੇ ਓਹਨਾ ਨੇ ਲੋਕਾਂ ਨੂੰ invite ਕੀਤਾ ਤੇ Gloster ਦਾ Off Road Experience ਕਰਵਾਇਆ ਤਾਂ ਜੋ ਲੋਕਾਂ ਨੂੰ ਇਸਦੀਆਂ ਖ਼ੂਬੀਆਂ ਦਾ ਪਤਾ ਚੱਲ ਸਕੇ। ਇਸ ਮੌਕੇ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕੇ ਕਾਰ ਲਈ ਔਖੇ ਤੋਂ ਔਖੇ ਹਾਲਾਤ ਪੈਦਾ ਕੀਤੇ ਗਏ ਤਾਂ ਜੋ ਲੋਕਾਂ ਨੂੰ ਇਸਦੀ Durability ਤੇ Smoothness ਦਾ ਪਤਾ ਚੱਲ ਸਕੇ। ਲੋਕਾਂ ਵਲੋਂ ਕਾਰ ਨੂੰ ਚਿੱਕੜ 'ਚ, ਢਲਾਣ ਤੇ ਤਰਾਂ ਤਰਾਂ ਦੀਆਂ Obstacles ਚੋਂ ਕੱਢਿਆ ਗਿਆ ਤਾਂ ਜੋ ਦੇਖਿਆ ਜਾ ਸਕੇ ਕੇ ਕਾਰ ਕਿਸੀ ਵੀ ਸਥਿਤੀ 'ਚ ਕਿੰਨੀ ਹੰਢਣਸਾਰ ਤੇ ਭਰੋਸੇਯੋਗ ਹੈ। ਇਸਤੋਂ ਬਾਅਦ ਲੋਕਾਂ ਤੋਂ ਜਦੋਂ Review ਮੰਗੇ ਗਏ ਤਾਂ ਓਹਨਾ ਨੇ ਦੱਸਿਆ ਕੇ ਓਹਨਾ ਨੂੰ ਕਾਰ ਨੂੰ ਚਲਾਕੇ ਬਹੁਤ ਹੀ Comfortable ਲੱਗਿਆ, ਹਰ ਤਰਾਂ ਦੀ Obstacle ਨੂੰ ਕਾਰ ਨੇ ਆਸਾਨੀ ਨਾਲ ਪਾਰ ਕਰ ਲਿਆ। ਓਹਨਾ ਦੱਸਿਆ ਕੇ ਉਹ ਭਵਿੱਖ 'ਚ ਇਹੀ ਕਾਰ ਲੈਣਗੇ। 

Story You May Like