The Summer News
×
Wednesday, 15 May 2024

4161 ਮਾਸਟਰ ਕੇਡਰ ਯੂਨੀਅਨ ਨੇ 1 ਮਈ ਤੋਂ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਨ ਦਾ ਕੀਤਾ ਐਲਾਨ

ਲੁਧਿਆਣਾ, 24 ਅਪ੍ਰੈਲ : 4161 ਮਾਸਟਰ ਕੇਡਰ ਯੂਨੀਅਨ ਨੇ ਮੰਗਾਂ ਦੇਹੱਕ 'ਚ ਪਹਿਲੀ ਮਈ ਤੋਂ ਅਣਮਿਥੇ ਸਮੇਂ ਦਾ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ 1 ਮਈ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਅਣਮਿੱਥੇ ਸਮੇਂ ਦਾ ਧਰਨਾ ਲਗਾਇਆ ਜਾਵੇਗਾ। ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਐਤੀਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 5 ਜਨਵਰੀ ਨੂੰ ਮੁੱਖ ਮੰਤਰੀ ਵਲੋਂ ਲੁਧਿਆਣਾ ਵਿਖੇ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ। ਪ੍ਰੰਤੂ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਅੰਦਰ ਨਹੀਂ ਭੇਜਿਆ ਗਿਆ। ਕਈ ਵਿਸ਼ਿਆਂ ਦੀ ਉੱਤਰ ਕੁੰਜੀ ਬਦਲਣ ਨਾਲ ਬਹੁਤ ਸਾਰੇ ਉਮੀਦਵਾਰ ਮੈਰਿਟ ਸੂਚੀ ਵਿਚੋਂ ਬਾਹਰ ਹੋ ਰਹੇ ਹਨ, ਜਿਸ ਕਾਰਨ ਯੂਨੀਅਨ ਦੀ ਮੰਗ ਹੈ ਕਿ ਅਧਿਆਪਕਾਂ ਨੂੰ ਸੁਰੱਖਿਅਤ ਕਰਕੇ ਜਲਦੀ ਤੋਂ ਜਲਦੀ ਸਕੂਲਾਂ ਅੰਦਰ ਭੇਜਿਆ ਜਾਵੇ।


ਜ਼ਿਕਰਯੋਗ ਹੈ ਕਿ 4161 ਮਾਸਟਰ ਯੂਨੀਅਨ ਵਲੋਂ 2 ਅਪ੍ਰੈਲ ਨੂੰ ਵੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੱਕਾ ਧਰਨਾ ਲਗਾਇਆ ਗਿਆ ਸੀ ਤੇ ਸਰਕਾਰ ਵਲੋਂ ਲਿਖਤੀ ਭਰੋਸਾ ਦਿੱਤਾ ਗਿਆ ਸੀ ਕਿ ਇਸੇ ਮਹੀਨੇ ਦੇ ਆਖ਼ੀਰ ਤੱਕ ਇਨ੍ਹਾਂ ਦੀ ਟ੍ਰੇਨਿੰਗ ਲਗਾ ਦਿੱਤੀ ਜਾਵੇਗੀ ਅਤੇ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਕਈ ਅਧਿਆਪਕਾਂ ਨੇ ਆਪਣੀ ਪ੍ਰਾਈਵੇਟ ਨੌਕਰੀ ਛੱਡ ਦਿੱਤੀ ਸੀ, ਪਰ 4 ਮਹੀਨਿਆਂ ਤੋਂ ਸਕੂਲਾਂ ਵਿਚ ਜਾਣ ਦੀ ਉਡੀਕ ਕਰਦੇ ਇਨ੍ਹਾਂ ਅਧਿਆਪਕਾਂ ਦੀ ਆਰਥਿਕ ਹਾਲਤ ਖ਼ਰਾਬ ਹੋਣ ਸਮੇਤ ਇਹ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ। ਇਸ ਮੌਕੇ ਜਗਦੀਪ ਸਿੰਘ, ਇਕਬਾਲ ਸਿੰਘ, ਵਿਕਰਮ, ਪਰਮਜੀਤ ਸਿੰਘ, ਹਰਵਿੰਦਰ ਸਿੰਘ, ਗਗਨਦੀਪ ਸਿੰਘ, ਰਵਿੰਦਰ ਸਿੰਘ, ਕੁਲਪ੍ਰੀਤ ਸਿੰਘ, ਹਰਪ੍ਰੀਤ ਕੌਰ, ਪਿੰਕੀ, ਸਰਬਜੀਤ ਕੌਰ, ਸ਼ੈਰੀ ਬਾਲਾ, ਪਿ੍ਤਪਾਲ ਕੌਰ, ਦਿਵਯਾ ਜੋਤੀ ਆਦਿ ਸਮੇਤ ਹੋਰ ਅਧਿਆਪਕ ਹਾਜ਼ਰ ਸਨ।

Story You May Like