The Summer News
×
Monday, 20 May 2024

ਪੰਜਾਬੀ ਫਿਲਮ “ਅੰਨੀ ਦਿਆਂ ਮਜਾਕ ਆਂ” ਵਿੱਚ ਨੇਤਰਹੀਣ ਸਮਾਜ ਦਾ ਉਡਾਇਆ ਮਜਾਕ, ਭਾਰੀ ਰੋਸ਼

ਲੁਧਿਆਣਾ, 24 ਅਪ੍ਰੈਲ (ਨੀਲ ਕਮਲ ਮੋਨੂੰ) : ਪਿਛਲੇ ਦਿਨੀ ਰਿਲੀਜ਼ ਹੋਈ ਪੰਜਾਬੀ ਫਿਲਮ ਦੇ ਨਾਮ ਅਤੇ ਨੇਤਰਹੀਣਾਂ ਦੇ ਉਡਾਏ ਮਜਾਕ ਤੇ ਅਪਮਾਨ ਜਨਕ ਅਤੇ ਇਤਰਾਜ਼ਯੋਗ ਸਬਦਾਂ ਕਰਕੇ ਨੇਤਰਹੀਣ ਸਮਾਜ ਵਿੱਚ ਭਾਰੀ ਰੋਸ਼ ਪਾਇਆ ਜਾਂ ਰਿਹਾ ਹੈ। ਇਹ ਗੁੱਸੇ ਅਤੇ ਰੋਸ਼ ਭਰੇ ਸ਼ਬਦ ਭਾਰਤ ਨੇਤਰਹੀਣ ਸੇਵਕ ਸਮਾਜ (ਰਜ਼ਿ) ਦੇ ਜਨਰਲ ਸਕੱਤਰ ਤੇ ਨੈਸ਼ਨਲ ਫੈਡਰੇਸ਼ਨ ਆਫ ਦਾ ਬਲਾਂਈਡ ਪੰਜਾਬ ਬ੍ਰਾਂਚ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਚਾਹਲ ਨੇ ਦਸ਼ਮੇਸ਼ ਨਗਰ ਵਿਖੇ ਨੇਤਰਹੀਣ ਆਸ਼ਰਮ ਵਿੱਚ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਗਟਾਏ।ਸ. ਚਾਹਲ ਨੇ ਦੱਸ਼ਿਆਂ ਕਿ ਨੇਤਰਹੀਣਾਂ ਦੀਆਂ ਭਾਵਨਾਂਵਾਂ ਨੂੰ ਠੇਸ਼ ਪੁਹਚਾਉਣ ਵਾਲੀ ਇਹ ਫਿਲਮ ਜਿਊ ਹੀ ਰਿਲੀਜ਼ ਹੋਈ ਤਾਂ ਜੰਗਲ ਦੀ ਅੱਗ ਵਾਂਗ ਪੰਜਾਬ ਵਿੱਚ ਖਾਸ ਕਰ ਕੇ ਨੇਤਰਹੀਣ ਬੀਬੀਆਂ ਭੈਣਾਂ ਵਿੱਚ ਗੁੱਸੇ ਦੀ ਲਹਿਰ ਦੋੜਣ ਲੱਗ ਗਈ ਹੈ।


ਨੈਸ਼ਨਲ ਫੇਡਰੇਸ਼ਨ ਆਫ ਦਾ ਬਲਾਈਡ ਪੰਜਾਬ ਬ੍ਰਾਂਚ ਦੀ ਪ੍ਰਧਾਨ ਡਿੰਪਲ ਰਾਣੀ ਮੀਤ ਪ੍ਰਧਾਨ ਕਮਲਜੀਤ ਕੌਰ, ਮੈਡਮ ਹੇਮਾ ਜਮਾਲਪੁਰ, ਪ੍ਰਿਸੀਪਲ ਅਨੂੰ ਸ਼ਰਮਾ ਅੰਮ੍ਰਿਤਸਰ, ਨੇਹਾ ਵਰਮਾਂ ਜਲਧੰਰ, ਪ੍ਰੀਤੀ ਪ੍ਰਤਾਪ ਚੌਂਕ, ਸੁਨੀਤਾ ਜਮਾਲਪੁਰ, ਮਨਪ੍ਰੀਤ ਕੌਰ ਜਰਖੜ, ਅਮਰੀ ਦਾਸ ਅਨੂੰ ਧਰਮਕੋਟ, ਰਮਨੀਤ ਕੌਰ ਬਸੀ ਪਠਾਨਾ, ਮਨਪ੍ਰੀਤ ਕੌਰ ਕੁਰਾਲੀ, ਕਾਮਨੀ ਜਮਾਲਪੁਰ ਸਭਾ ਸੇਖ ਫਜਿਲਕਾ (ਸਾਰੀਆਂ ਨੇਤਰਹੀਣ ਮਹਿਲਾਵਾਂ) ਪੰਜਾਬ ਸਰਕਾਰ ਤੋਂ ਫਿਲਮ ਵਿਚਲੇ ਇਤਰਾਜ਼ਯੋਗ ਤੇ ਅਪਮਾਨ ਜਨਕ ਸ਼ਬਦਾਂ ਨੁੰ ਨਾ ਹਟਾਇਆਂ ਤਾਂ ਇਹ ਅੱਗ ਆਉਣ ਵਾਲੇ ਦਿਨਾਂ ਵਿੱਚ ਭਾਂਬੜ ਦਾ ਰੂਪ ਧਾਰਨ ਕਰ ਸਕਦੀ ਹੈ। ਜੇਕਰ ਸਰਕਾਰ ਨੇ ਉਨ੍ਹਾਂ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਨੇਤਰਹੀਣ ਸਮਾਜ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਵੇਗਾ। ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।


ਭਾਰਤ ਨੇਤਰਹੀਣ ਸੇਵਕ ਸਮਾਜ ਦੇ ਪ੍ਰਧਾਨ ਇਕਬਾਲ ਸਿੰਘ, ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਅਹਿਮਦਗੜ੍ਹ, ਗੰਧਰਵ ਕ੍ਰਿਕਿਟ ਐਸੋਸ਼ੀਏਸ਼ਨ ਆਫ ਦਾ ਬਲਾਂਈਡ ਪੰਜਾਬ ਦੇ ਪ੍ਰਧਾਨ ਤੇ ਕੌਮਾਂਤਰੀ ਅਥਲੀਟ ਵਿਵੇਕ ਮੌਂਗਾ, ਐਨ.ਐਫ.ਬੀ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਚਾਹਲ, ਰਾਜਿੰਦਰ ਸਿੰਘ ਕੁਹਾੜਾ, ਮਨਦੀਪ ਸਿੰਘ ਰੰਧਾਵਾ, ਅਜੇ ਸਿੰਘ, ਕਰਮਜੀਤ ਗੋਲੂ, ਅਮਨਦੀਪ ਸਿੰਘ ਗੋਨੇਆਣਾ ਅਮਰਜੀਤ ਲਾਡੀ, ਦਲਬਾਰਾ ਸਿੰਘ ਭੱਟੀ ਤੇ ਪਰਮਿੰਦਰ ਫੁਲੱਵਾਂਲ ਨੇ ਕਿਹਾ ਕਿ ਇਸ ਗੰਭੀਰ ਮੁੱਦੇ ਨੂੰ ਲੇ ਕੇ ਇਕ ਵਫਦ ਪੰਜਾਬ ਦੀ ਸਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਨੂੰ ਮਿਲ ਕੇ ਫਿਲਮ ਤੇ ਰੋਕ ਲਾਉਣ ਦੀ ਤੇ ਐਮੀ ਵਿਰਕ ਅਤੇ ਹੋਰ ਸਾਥੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦੀ ਮੰਗ ਕਰਨਗੇ। 


ਗੁਰਪ੍ਰੀਤ ਸਿੰਘ  ਚਾਹਲ ਨੇ ਕਿਹਾ ਕਿ ਉਹ ਨੇਤਰਹੀਣ ਸਮਾਜ ਵੱਲੋਂ ਬਹੁਤ ਜਲਦ ਇਹ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਉਣਗੇ ਕਿੳਕਿ ਕਿ ਉਹ ਖੁਦ ਇਕ ਕਲਾਕਾਰ ਹੋਣ ਦੇ ਨਾਤੇ ਉਨ੍ਹਾਂ ਨੂੰ ਇਹੋ ਜਿਹੀਆਂ ਲੋਕਾਂ ਦੀਆਂ ਭਾਵਨਾਂਵਾਂ ਨੂੰ ਠੇਸ਼ ਪੁਹਚਾਉਣ ਵਾਲੀਆਂ ਫਿਲਮਾਂ ਦੇ ਰਿਲੀਜ਼ ਹੋਣ ਤੇ ਹੀ ਪਾਬੰਦੀ ਲਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹੋ ਜਿਹੀਆਂ ਗੈਰਮਿਆਰੀ ਫਿਲਮਾਂ ਤੇ ਪਾਬੰਦੀ ਨਾ ਲਾਈ ਤਾਂ ਭਵਿੱਖ ਵਿੱਚ ਇਹੋ ਜਿਹੀ ਸੋਚ ਦੇ ਧਾਰਨੀ ਇਹ ਲੋਕ ਸਮਾਜ ਵਿੱਚ ਵੰਡੀਆਂ ਪਾਉਣ ਦਾ ਕੰਮ ਕਰਨਗੇ ਜਿਸ ਨਾਲ ਸਮਾਜ ਦੇ ਆਪਸੀ ਭਾਈਚਾਰੇ ਵਿੱਚ ਵਿਖਰੇਵੇਂ ਖੜੇ ਹੋਣਗੇ। ਆਖੀਰ ਤੇ ਗੁਰਪ੍ਰੀਤ ਸਿੰਘ  ਚਾਹਲ ਨੇ ਦੱਸ਼ਿਆਂ ਕਿ ਉਹ ਇਹ ਸਾਰਾ ਮਾਮਲਾ ਬਹੁਤ ਜਲਦ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀਆਂ ਹੋਰ ਇਨਸਾਫ ਪਾਸੰਦ ਜੱਥੇਬੰਦੀਆਂ ਨੂੰ ਵੀ ਇਸ ਗੰਭੀਰ ਮੁੱਦੇ ਤੇ ਸਾਥ ਦੇਣ ਦੀ ਅਪੀਲ ਕੀਤੀ।

Story You May Like