The Summer News
×
Sunday, 16 June 2024

ਰਵਨੀਤ ਬਿੱਟੂ ਨੇ ਪੰਜਾਬ ਦੀ ਬਿਹਤਰੀ ਲਈ ਭਾਜਪਾ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਲੋਕ ਹਿਤੈਸ਼ੀ ਕੰਮਾਂ ਦੇ ਚੱਲਦੇ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਨਣਗੇ : ਰਵਨੀਤ ਬਿੱਟੂ


ਲੁਧਿਆਣਾ, 22 ਮਈ (ਦਲਜੀਤ ਵਿੱਕੀ) : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਚੋਣ ਪ੍ਰਚਾਰ ‘ਚ ਤੇਜ਼ੀ ਲਿਆਉਂਦੇ ਹੋਏ ਜਿੱਥੇ ਸ਼ਹਿਰ ‘ਚ ਵੱਖ-ਵੱਖ ਚੋਣ ਜਲਸੇ ਤੇ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ, ਉੱਥੇ ਡਿਪਟੀ ਕਪੂਰ ਅਤੇ ਭੁਪਿੰਦਰ ਕਪੂਰ ਵੱਲੋਂ ਭੋਰਾ ਪਿੰਡ ‘ਚ ਜਲਸਾ ਏਟੀਵੀ ਸੁਭਾਸ਼ ਸ਼ਰਮਾ ਵੱਲੋਂ ਜਨਤਾ ਨਗਰ ‘ਚ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਰਜਨੀਸ਼ ਧੀਮਾਨ ਭਾਜਪਾ ਜਿਲ੍ਹਾ ਪ੍ਰਧਾਨ ਸ਼ਹਿਰੀ, ਅਦਾਕਾਰਾ ਤੇ ਭਾਜਪਾ ਦੀ ਸੀਨੀਅਰ ਆਗੂ ਪ੍ਰੀਤੀ ਸੁਪ੍ਰਿਆ, ਗੁਰਦੀਪ ਸਿੰਘ ਗੋਸ਼ਾ ਆਦਿ ਆਗੂ ਹਾਜ਼ਰ ਸਨ।


ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸਿਆਸੀ ਰਣਨੀਤੀ ‘ਤੇ ਸਵਾਲ ਚੁੱਕੇ ਅਤੇ ਕਿਹਾ ਕਿ ਆਪ-ਕਾਂਗਰਸ ਦੇ ਮੌਕਾਪ੍ਰਸਤ ਗਠਜੋੜ ਸੀ ਮਿਸਲ ਕਿਤੇ ਨਹੀਂ ਮਿਲਦੀ, ਜਿੱਥੇ ਦੋਵੇਂ ਪਾਰਟੀਆਂ ਜਿੱਥੇ ਆਮ ਲੋਕਾਂ ਨੂੰ ਗੁੰਮਰਾਹ ਕਰ ਹੀ ਰਹੀਆਂ ਹਨ, ਉਥੇ ਆਪਣੇ ਵਰਕਰਾਂ ਨਾਲ ਵੀ ਧੋਖਾ ਕੀਤਾ ਹੈ, ਦਿੱਲੀ ਤੋਂ ਚੰਡੀਗੜ੍ਹ ਤੱਕ ਆਪ ਤੇ ਕਾਂਗਰਸ ਵਾਲੇ ਮਿਲ ਕੇ ਖੇਡਦੇ ਹਨ ਪੰਜਾਬ ‘ਚ ਵੋਟਰਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਹਨਾਂ ਤੋਂ ਬਚਣ ਦੀ ਜ਼ਰੂਰਤ ਹੈ।


ਰਵਨੀਤ ਬਿੱਟੂ ਨੇ ਕਿਹਾ ਕੀ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੀ ਸੋਚ ਕਾਂਗਰਸ ਤੇ ਆਪ ਨਾਲੋਂ ਵੱਖ ਹੈ, ਭਾਜਪਾ ਆਪਣੇ ਕੀਤੇ ਹੋਏ ਕੰਮਾਂ ਦੇ ਦਮ ‘ਤੇ ਲੋਕਾਂ ਦੀ ਕਚਹਿਰੀ ‘ਚ ਆਈ ਹੈ ਤੇ ਲੋਕ ਹਿਤੈਸ਼ੀ ਕੰਮਾਂ ਦੇ ਚੱਲਦੇ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਨਣਗੇ, ਜਿਸ ਵਿਚ ਲੁਧਿਆਣਾ ਵੀ ਭਾਗੀਦਾਰ ਹੋਵੇਗਾ ਤੇ ਤੁਸੀਂ ਦੇਖੋਗੇ ਕਿ ਇੱਕ ਸਾਲ ਦੇ ਅੰਦਰ-ਅੰਦਰ ਜਿੱਥੇ ਲੁਧਿਆਣਾ ਵਿਕਾਸ ਦੀਆਂ ਲੀਹਾਂ ‘ਤੇ ਵਧੇਗਾ, ਉਥੇ ਪੰਜਾਬ ਨੂੰ ਵੱਡੇ ਪ੍ਰੋਜੈਕਟਾਂ ਤੇ ਆਰਥਿਕ ਪੈਕੇਜ ਦੇ ਨਾਲ ਮਜਬੂਤ ਕੀਤਾ ਜਾਵੇਗਾ, ਇਸ ਲਈ ਅੱਜ ਲੋੜ ਹੈ ਪੰਜਾਬ ਲਈ ਇੱਕਮੁੱਠ ਹੋ ਕੇ ਭਾਜਪਾ ਦਾ ਸਾਥ ਦਈਏ ਤੇ 1 ਜੂਨ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਭਾਜਪਾ ਨੂੰ ਜੇਤੂ ਬਣਾਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਬਾਰਾ ਸਿੰਘ, ਦੀਪਕ ਵਰਮਾ, ਅੰਕੁਰ ਸ਼ਰਮਾ, ਨੀਰਜ ਮਹਾਜਨ, ਸੌਰਭ ਅਰੋੜਾ, ਪੁਨੀਤ ਖੁਰਾਨਾ, ਮਾਨਵ ਪਰਾਸ਼ਰ, ਅਜਾਇਬ ਸਿੰਘ, ਨਿਤਿਨ ਮਨਚੰਦਾ, ਸ਼ਰਵ ਧੀਮਾਨ, ਅਮਰਵੀਰ ਸਿੰਘ, ਮਨੋਹਰ ਸ਼ਰਮਾ ਸ਼ਾਸਤਰੀ, ਸੁਰਿੰਦਰ ਠਾਕੁਰ, ਹਿਮਾਚਲ ਸੈੱਲ, ਗਿਆਨ ਸਿੰਘ, ਅਜਮੇਰ ਸਿੰਘ, ਨਵਤੇਜ ਸਿੰਘ, ਊਸ਼ਾ ਮਹਿਤਾ, ਨਿੰਮੋ ਰਾਣੀ, ਰਾਜ ਰਾਣੀ, ਨੀਤਾ ਸ਼ਰਮਾ, ਸੰਨੀ, ਰਣਜੀਤ, ਦਿਨੇਸ਼ ਆਦਿ ਹਾਜ਼ਰ ਸਨ।

Story You May Like