The Summer News
×
Monday, 13 May 2024

ਸ਼ਹਿਬਾਜ਼ ਸ਼ਰੀਫ ਬਣੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ, ਜਾਣੋ ਕਿੰਨ੍ਹੇ ਵਜੇ ਚੁਕਣਗੇ ਸਹੁੰ

ਪਾਕਿਸਤਾਨ : ਇਮਰਾਨ ਖਾਨ ਤੋਂ ਬਾਅਦ ਪਾਕਿਸਤਾਨ ਨੂੰ ਨਵੇਂ ਪ੍ਰਧਾਨ ਮੰਤਰੀ ਮਿਲ ਗਏ ਹਨ। ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਸ਼ਹਿਬਾਜ਼ ਸ਼ਰੀਫ ਦੀ ਚੋਣ ਹੋਈ ਹੈ। ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਮੁਲਕ ਦੀ ਸਿਆਸਤ ਚ ਹਲਚਲ ਚੱਲ ਰਹੀ ਸੀ। ਇਸ ਦੌਰਾਨ ਇਮਰਾਨ ਖਾਨ ਨੇ ਕਾਫੀ ਜਦੋਜਹਿਦ ਕੀਤੀ, ਪਰ ਉਹ ਆਪਣੀ ਕੁਰਸੀ ਨਾ ਬਚਾ ਸਕੇ। ਅਸੈਂਬਲੀ ਚ ਇਮਰਾਨ ਖਾਨ ਖਿਲਾਫ ਬੇਭਰੋਸਗੀ ਦਾ ਮਤਾ ਪਾਸ ਕੀਤਾ ਗਿਆ ਸੀ। ਆਖਿਰਕਾਰ ਹੁਣ ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ ਬਣ ਚੁੱਕੇ ਹਨ। ਸ਼ਹਿਬਾਜ਼ ਸ਼ਰੀਫ ਰਾਤ 8: 30 ਵਜੇ ਸਹੁੰ ਚੁੱਕਣਗੇ ।


Story You May Like