राजस्थान के मुख्यमंत्री भजन लाल शर्मा ने भी बिट्टू के पक्ष में भरी हुंकार
4 ਪਿਸ/ਤੌਲਾਂ ਤੇ ਵੱਡੀ ਮਾਤਰਾ ਵਿੱਚ ਕਾਰਤੂ.ਸਾਂ ਸਣੇ ਇੱਕ ਕਾਬੂ
ਲੁਧਿਆਣਾ : ਏਡੀਸੀਪੀ ਇੰਨਵੈਸਟੀਗੇਸ਼ਨ ਰੁਪਿੰਦਰ ਕੌਰ ਸਰਾਂ ਅਤੇ ACP PBI/NDPS ਅਸ਼ੋਕ ਕੁਮਾਰ PPS ਦੀ ਜੇਰੇ ਨਿਗਰਾਨੀ INSP ਅੰਮ੍ਰਿਤਪਾਲ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈਲ-2, ਲੁਧਿਆਣਾ ਦੀ ਅਗਵਾਈ ਵਿਚ ਲੁਧਿਆਣਾ ਸ਼ਹਿਰ ਵਿੱਚ ਨਸ਼ਿਆਂ ਅਤੇ ਭੈੜੇ ਪੁਰਸ਼ਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਂਟੀ ਨਾਰਕੋਟਿਕਸ ਸੈਲ-2.ਲੁਧਿਆਣਾ ਦੀ ਪੁਲਿਸ ਪਾਰਟੀ ਦੇ ASI ਦਵਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਸਮੇਤ ਨੇੜੇ ਪੁਰਾਣਾ ਸਿਵਲ ਹਸਪਤਾਲ ਲੁਧਿਆਣਾ ਤੋਂ ਦੋਸ਼ੀ ਗੁਰਤੇਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਕਾਨ ਨੰਬਰ 07/75 F-F ਸੁਭਾਸ਼ ਨਗਰ ਦਿੱਲੀ ਵੈਸਟ ਅਤੇ ਹੁਣ ਮਕਾਨ ਨੰਬਰ 98 ਬਲਾਕ ਨੰਬਰ 7 ਪਹਿਲੀ ਮੰਜਿਲ ਸੁਭਾਸ਼ ਨਗਰ ਦਿੱਲੀ ਨੂੰ ਕਾਬੂ ਕੀਤਾ। ਦੋਸ਼ੀ ਪਾਸੋਂ 4 ਪਿਸਟਲ 32 ਬੋਰ ਸਮੇਤ ਮੈਗਜ਼ੀਨ, 8 ਕਾਰਤੂਸ ਜਿੰਦਾ 32 ਬੋਰ, 4 ਖਾਲੀ ਮੈਗਜ਼ੀਨ ਬ੍ਰਾਮਦ ਹੋਏ। ਦੋਸ਼ੀ ਦੇ ਬਰਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਾਇਆ ਗਿਆ ਹੈ। ਦੋਸ਼ੀ ਦੇ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਕਈ ਮੁਕੱਦਮੇ ਦਰਜ ਹਨ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।