The Summer News
×
Monday, 20 May 2024

ਦਾ.ਤ ਦੀ ਨੋਕ 'ਤੇ ਮੋਬਾਇਲ ਖੋਹ ਕਰਨ ਵਾਲੇ ਗਿ/ਰੋਹ ਦੇ 3 ਮੈੱਬਰ ਲੁਧਿਆਣਾ ਪੁਲਿਸ ਵੱਲੋ ਗ੍ਰਿਫ/ਤਾਰ

ਲੁਧਿਆਣਾ : ਪੁਲਿਸ ਚੌਕੀ ਜੀਵਨ ਨਗਰ ਲੁਧਿਆਣਾ ਦੇ ਸਬ ਇੰਸਪੈਕਟਰ ਗੁਰਮੀਤ ਸਿੰਘ ਕੋਲ ਰਾਜੇਸ਼ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਹਕੀਮ ਵਾਲੀ ਗਲੀ ਪਿੰਡ ਜਮਾਲਪੁਰ ਅਵਾਣਾ ਲੁਧਿਆਣਾ ਨੇ ਬਿਆਨ ਲਿਖਾਇਆ ਕਿ ਉਹ ਮਿਤੀ 16-11-2023 ਨੂੰ ਕਿਸੇ ਕੰਮ ਦੇ ਸਬੰਧ ਵਿੱਚ ਆਪਣੀ ਸਕੂਟਰੀ ਐਕਟਿਵਾ ਤੇ ਫੇਸ-7 ਫੋਕਲ ਪੁਆਇੰਟ ਲੁਧਿਆਣਾ ਆਇਆ ਸੀ ਜਦੋ ਵਾਪਸ ਘਰ ਨੂੰ ਆਪਣੀ ਸਕੂਟਰੀ ਐਕਟਿਵਾ ਤੇ ਜਾ ਰਿਹਾ ਸੀ ਤਾ ਸਮਾ ਕ੍ਰੀਬ 11-00 PM ਵਜੇ ਜਦੋ ਉਹ ਨੇੜੇ ਰੋਕਮੈਨ · ਫੈਕਟਰੀ ਫੇਸ-8 ਫੋਕਲ ਪੁਆਇੰਟ ਲੁਧਿਆਣਾ ਪੁੱਜਾ ਤਾਂ ਪਿੱਛੇ ਇੱਕ ਸਵਿੱਫਟ ਕਾਰ ਰੰਗ ਚਿੱਟਾ ਜਿਸਦੀ ਨੰਬਰ ਪਲੇਟ ਪਰ ਮਿੱਟੀ ਲੱਗੀ ਹੋਈ ਸੀ ਨੇ ਐਕਟਿਵਾ ਅੱਗੇ ਲਗਾ ਕੇ ਉਸਨੂੰ ਰੋਕ ਲਿਆ ਅਤੇ ਕਾਰ ਵਿੱਚੋ ਇੱਕੋ ਦਮ 4 ਨੋਜਵਾਨ ਉਤਰੇ ਤੇ ਉਸਦੀਆਂ ਬਾਹਾਂ ਪਕੜ ਲਈਆ ਤੇ ਦੂਜੇ ਵਿਅਕਤੀ ਨੇ ਦਾਤ ਲੋਹਾ ਮਾਰਕੇ ਉਸ ਪਾਸੋ ਉਸਦਾ ਮੋਬਾਇਲ ਫੋਨ ਮਾਰਕਾ ਵੀਵੋ ਰੰਗ ਨੀਲਾ ਅਤੇ ਪਰਸ ਜਿਸ ਵਿੱਚ ਜਰੂਰੀ ਕਾਗਜਾਤ ਅਤੇ ਕੀਬ 2500/ ਰੁਪਏ ਸਨ ਜਰਬਦਸਤੀ ਖੋਹ ਕੇ ਸਵਿੱਫਟ ਕਾਰ ਪਰ ਸਵਾਰ ਹੋ ਕੇ ਚੰਡੀਗੜ ਰੋਡ ਵੱਲ ਨੂੰ ਫਰਾਰ ਹੋ ਗਏ |


ਪੜਤਾਲ ਕਰਨ ਤੇ ਪਤਾ ਲੱਗਿਆ ਕਿ ਦੀਵਰਕਾ ਕੁਮਾਰ ਪੁੱਤਰ ਸਿਗਾਸਨ ਤਿਵਾੜੀ, ਵਿਵੇਕ ਕੁਮਾਰ ਪੁੱਤਰ ਦਸਰਥ ਕੁਮਾਰ, ਰਵੀ ਕੁਮਾਰ ਪੁੱਤਰ ਅਤਰ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਲਾਲ ਜੀ ਰਾਮ ਵਾਸੀਆਨ ਰਾਮ ਨਗਰ ਮੁੰਡੀਆਂ ਕਲਾ ਲੁਧਿਆਣਾ ਨੇ ਮੋਬਾਇਲ ਫੋਨ ਦੀ ਖੋਹ ਕੀਤੀ ਹੈ, ਜਿਸ ਤੇ ਮੁਕੱਦਮਾ ਨੰਬਰ 166 ਮਿਤੀ 17-11-2023 ਅ/ਧ 379-ਬੀ(2) IPC ਥਾਣਾ ਫੋਕਲ ਪੁਆਇਟ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ, ਦੌਰਾਨੇ ਤਫਤੀਸ਼ ਮਿਤੀ 17-11-2023 ਨੂੰ ਹੀ ਦੋਸ਼ੀਆਨ ਦਿਵਾਕਰ ਕੁਮਾਰ ਉਰਫ ਦੀਵਰਕਾ, ਵਿਵੇਕ ਕੁਮਾਰ ਅਤੇ ਰਵੀ ਕੁਮਾਰ ਨੂੰ ਕਾਬੂ ਕਰਕੇ ਉਹਨਾ ਦੇ ਕਬਜਾ ਵਿੱਚੋ ਮੁਦਈ ਦਾ ਖੋਹ ਕੀਤਾ ਮੋਬਾਇਲ ਮਾਰਕਾ ਵੀਵੋ ਅਤੇ 3 ਹੋਰ ਖੋਹ ਕੀਤੇ ਮੋਬਾਇਲ ਫੋਨ ਬ੍ਰਾਮਦ ਕੀਤੇ, ਵਾਰਦਾਤ ਸਮੇਂ ਵਰਤਿਆ ਦਾਹ ਲੋਹਾ ਬ੍ਰਾਮਦ ਕੀਤਾ ਤੇ ਮੁਕੱਦਮਾ ਵਿਚ ਜੁਰਮ 411 IPC ਦਾ ਵਾਧਾ ਕੀਤਾ, ਜਦਕਿ ਦੋਸ਼ੀ ਗੁਰਵਿੰਦਰ ਸਿੰਘ ਉਰਫ ਗੁਰੀ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਦੋਸ਼ੀਆਨ ਦਿਵਾਕਰ ਕੁਮਾਰ ਉਰਫ ਦੀਵਰਕਾ, ਵਿਵੇਕ ਕੁਮਾਰ ਅਤੇ ਰਵੀ ਕੁਮਾਰ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਦੋਸੀਆ ਪਾਸੋ ਹੋਰ ਵੀ ਡੁੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਜਿਹਨਾ ਪਾਸੋ ਹੋਰ ਵੀ ਖੋਹ/ਚੋਰੀ ਕੀਤਾ ਸਮਾਨ ਬ੍ਰਾਮਦ ਹੋਣ ਦੀ ਸੰਭਾਵਨਾ ਹੈ।

Story You May Like