The Summer News
×
Tuesday, 21 May 2024

ਤੇਜ਼ ਝੱਖੜ ਕਾਰਨ ਮਾਛੀਵਾੜਾ 'ਚ ਲੱਗਿਆ ਮੋਬਾਇਲ ਟਾਵਰ ਟੁੱਟਿਆ, ਲੋਕਾਂ 'ਚ ਦਹਿਸ਼ਤ

ਮਾਛੀਵਾੜਾ, 18 ਮਈ : ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਬੀਤੀ ਰਾਤ ਚੱਲੇ ਤੇਜ਼ ਝੱਖੜ ਕਾਰਨ ਮਾਛੀਵਾੜਾ ਦੇ ਹਰਮਿਲਾਪੀ ਮੁਹੱਲੇ 'ਚ ਲੱਗਿਆ ਮੋਬਾਇਲ ਟਾਵਰ ਟੁੱਟ ਗਿਆ।


ਸ਼ਹਿਰ ਦੀ ਸੰਘਣੀ ਆਬਾਦੀ 'ਚ ਲੱਗੇ ਇਸ ਮੋਬਾਇਲ ਟਾਵਰ ਦਾ ਸਮਾਨ ਤੇਜ਼ ਝੱਖੜ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ 'ਤੇ ਡਿੱਗਣ ਲੱਗਾ। ਛੱਤਾਂ 'ਤੇ ਖੜਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਭੱਜ ਕੇ ਬਾਹਰ ਆ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਮੋਬਾਇਲ ਟਾਵਰ ਦਾ ਸਮਾਨ ਛੱਤਾਂ 'ਤੇ ਡਿੱਗ ਰਿਹਾ ਹੈ।


ਮੋਬਾਇਲ ਟਾਵਰ ਕਾਫੀ ਪੁਰਾਣਾ ਹੋਣ ਕਰਕੇ ਮੁਹੱਲਾ ਵਾਸੀਆਂ ਨੇ ਇਕ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਕਿ ਮੋਬਾਈਲ ਟਾਵਰ ਨੂੰ ਹੁਣ ਦੁਬਾਰਾ ਤੋਂ ਇਸ ਜਗ੍ਹਾ 'ਤੇ ਨਾ ਲਗਾਏ ਜਾਣ ਲਈ ਕੰਪਨੀ ਨੂੰ ਕਿਹਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੋਬਾਈਲ ਟਾਵਰ ਨੂੰ ਆਬਾਦੀ ਵਾਲੇ ਮੁਹੱਲੇ ਤੋਂ ਬਾਹਰ ਲਗਾਉਣ ਲਈ ਕੰਪਨੀ ਵਾਲਿਆਂ ਨੂੰ ਕਿਹਾ ਜਾਵੇਗਾ ਅਗਰ ਕੰਪਨੀ ਵਾਲੇ ਫਿਰ ਵੀ ਟਾਵਰ ਨੂੰ ਇਸ ਜਗ੍ਹਾ ਤੇ ਲਗਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਟਾਵਰ ਨੂੰ ਇਸ ਜਗ੍ਹਾ ਤੇ ਦੋਬਾਰਾ ਨਹੀਂ ਲੱਗਣ ਦਿੱਤਾ ਜਾਵੇਗਾ।

Story You May Like