The Summer News
×
Tuesday, 21 May 2024

ਰਾਏਕੋਟ ਇਲਾਕੇ 'ਚ ਮੀਂਹ ਦੀ ਭਾਰੀ ਮਾਰ, ਖੇਤਾਂ 'ਚ ਵੱਡੀ ਗਿਣਤੀ 'ਚ ਝੋਨੇ ਦੀ ਫਸਲ ਨੁਕਸਾਨੀ

ਰਾਏਕੋਟ, 24 ਸਤੰਬਰ (ਦਲਵਿੰਦਰ ਸਿੰਘ ਰਛੀਨ) ਰਾਏਕੋਟ ਇਲਾਕੇ ਵਿੱਚ ਬੀਤੀ ਰਾਤ ਤੋਂ ਪੈ ਰਹੇ ਮੀਂਹ ਦੀ ਭਾਰੀ ਮਾਰ ਦੇਖਣ ਨੂੰ ਮਿਲ ਰਹੀ ਹੈ, ਹਾਲਾਂਕਿ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪ੍ਰੰਤੂ ਇਸ ਨਾਲ ਲੋਕਾਂ ਦੀਆਂ ਮੁਸੀਬਤਾਂ ਵਿੱਚ ਕਾਫੀ ਇਜ਼ਾਫਾ ਹੋਇਆ ਹੈ, ਉੱਥੇ ਹੀ ਇਸ ਮੀੰਹ ਦਾ ਕਿਸਾਨਾਂ 'ਤੇ ਕਾਫ਼ੀ ਮਾੜਾ ਅਸਰ ਦੇਖਣ ਨੂੰ ਮਿਲਿਆ ਹੈ, ਮੀਂਹ ਕਾਰਨ ਖੇਤਾਂ ਵਿਚ ਖੜ੍ਹੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਸਗੋਂ ਸਭ ਤੋਂ ਜ਼ਿਆਦਾ ਮਾਰ ਪੱਕਣ 'ਤੇ ਆਈ ਫ਼ਸਲ ਉੱਪਰ ਇਸ ਮੀਂਹ ਦੀ ਪਈ ਹੈ, ਪੂਸਾ ਕਿਸਮ ਦੇ ਝੋਨੇ ਦੀ ਫਸਲ ਨੂੰ ਮੀਂਹ ਨੇ ਕਾਫੀ ਪ੍ਰਭਾਵਤ ਕੀਤਾ ਹੈ, ਉਧਰ ਰਾਏਕੋਟ ਸ਼ਹਿਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਸ਼ਹਿਰ ਦੇ ਪ੍ਰਮੁੱਖ ਤਲਵੰਡੀ ਗੇਟ ਤੋਂ ਹਰੀ ਸਿੰਘ ਨਲਵਾ ਚੌੰਕ, ਜਿਥੇ ਸ਼ਹਿਰ ਦੀਆਂ ਬੈਂਕਾਂ ਤੇ ਦੁਕਾਨਾਂ ਸਥਿਤ ਹਨ, ਉਥੇ ਹੀ ਸ਼ਹਿਰ ਦੇ ਬਰਨਾਲਾ ਚੌੰਕ ਅਤੇ ਹੋਰਨਾਂ ਬਜ਼ਾਰਾਂ, ਮੁਹੱਲਿਆਂ, ਚੌੰਕਾਂ ਤੇ ਸੜਕਾਂ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰਾ ਸ਼ਹਿਰ ਪਾਣੀ-ਓ-ਪਾਣੀ ਖੜ੍ਹਾ ਸੀ ਅਤੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,


ਉਥੇ ਹੀ ਸ਼ਹਿਰ ਦੀਆਂ ਕਈ ਸੜਕਾਂ ਜਿਵੇਂ ਕਿ ਮੁਹੱਲਾ ਪ੍ਰੇਮ ਨਗਰ, ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਕਾਰ ਪਾਰਕਿੰਗ ਰੋਡ ਆਦਿ ਮੁਹੱਲਿਆਂ ਦੀਆਂ ਸੀਵਰੇਜ ਪਾਉਣ ਲਈ ਪੁੱਟੀਆਂ ਸੜਕਾਂ ਨਾ ਬਣਨ ਕਾਰਨ ਚਿੱਕੜ ਦੇ ਛੱਪੜ ਦਾ ਰੂਪ ਧਾਰਨ ਕਰ ਗਈਆਂ ਸਨ, ਜਿੱਥੇ ਲੋਕਾਂ ਨੂੰ ਲੰਘਣ ਸਮੇਂ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸਨ। ਦੂਜੇ ਪਾਸੇ ਜਦੋਂ ਇਸ ਸੰਬੰਧ ਵਿਚ ਪਿੰਡ ਤਾਜਪੁਰ ਦੇ ਕਿਸਾਨ ਬਲਵਿੰਦਰ ਸਿੰਘ, ਗੁਰਨਾਮ ਸਿੰਘ ਭੁਪਿੰਦਰ ਸਿੰਘ ਅਤੇ ਹਰਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਏ ਬਰਸਾਤ ਫਸਲਾਂ ਖਾਸਕਰ ਝੋਨੇ ਦੀ ਫਸਲ ਲਈ ਕਾਫੀ ਨੁਕਸਾਨਦਾਇਕ ਹੈ। ਜਿਸ ਦੀ ਮਾਰ 70 ਫੀਸਦੀ ਝੋਨੇ ਦੀ ਫਸਲ ਉਪਰ ਪਈ ਹੈ, ਜਦ ਕਿ ਜ਼ਿਆਦਾ ਨੁਕਸਾਨ ਪੂਸਾ ਕਿਸਮ ਦੇ ਝੋਨੇ ਦੀ ਫਸਲ ਨੂੰ ਪੁੱਜੇ ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

Story You May Like