The Summer News
×
Tuesday, 30 April 2024

ਹੈ ਨਾ ਕ੍ਰਿਸ਼ਮਾ! ਬਿਨਾ ਡਰਾਈਵਰ ਚੱਲੂਗੀ ਬੱਸ

ਸਕਾਟਲੈਂਡ, 8 ਅਪ੍ਰੈਲ : ਇਹ ਹੈਰਾਨ ਕਰ ਦੇਣ ਵਾਲੀ ਖ਼ਬਰ ਸਕਾਟਲੈਂਡ ਤੋਂ ਹੈ। ਜਿੱਥੇ 'ਚ ਮਈ ਮਹੀਨੇ ਤੋਂ ਦੁਨੀਆ ਦੀ ਸਭ ਤੋਂ ਪਹਿਲੀ ਬਿਨਾ ਡਰਾਈਵਰ ਦੇ ਬੱਸ ਚਲੁਗੀ। 


ਦਸ ਦੇਈਏ ਹੈ ਕਿ ਜਨਵਰੀ 'ਚ ਬਿਨਾ ਡਰਾਈਵਰ ਦੇ ਬੱਸਾਂ ਦਾ ਸਫਲ ਪ੍ਰੀਖਣ ਕੀਤਾ ਜਾ ਚੁੱਕਾ ਹੈ ਅਤੇ ਇਸ ਤੋਂ ਬਾਅਦ ਇਹ ਬਿਨਾ ਡਰਾਈਵਰ ਬੱਸਾਂ ਯੂ.ਕੇ. ਦੇ ਹੋਰ ਸ਼ਹਿਰਾਂ ਲੰਡਨ, ਬਰਮਿੰਘਮ ਏਅਰਪੋਰਟ, ਕੈਂਬਰਿਜ, ਇਨਵਰਨੈੱਸ 'ਚ ਚਲਾਈਆਂ ਜਾਣਗੀਆਂ।


ਇਹ ਬਿਨਾ ਡਰਾਈਵਰ ਬੱਸ ਸਕਾਟਲੈਂਡ ਦੇ ਫੋਰਥ ਰੋਡ ਬਿ੍ਜ ਰੂਟ 'ਤੇ ਫਾਈਫ ਦੇ ਫੇਰੀਟੋਲ ਪਾਰਕ ਤੋਂ ਟ੍ਰਾਮ ਇੰਟਰਚੇਂਜ ਅਤੇ ਐਡਨਬਰਾ ਪਾਰਕ ਵਿਚਕਾਰ 14 ਮੀਲ ਦਾ ਸਫਰ ਤੈਅ ਕਰੇਗੀ। ਇਸ ਰੂਟ 'ਤੇ ਸਟੇਜਕੋਚ ਕੰਪਨੀ ਦੀਆਂ ਪੰਜ ਪੂਰੇ ਅਕਾਰ ਦੀਆਂ ਬਿਨਾ ਡਰਾਈਵਰ ਬੱਸਾਂ 'ਚ ਹਰ ਹਫ਼ਤੇ ਲਗਪਗ ਦਸ ਹਜ਼ਾਰ ਲੋਕਾਂ ਦੇ ਸਫਰ ਕਰਨ ਦੀ ਸਮਰੱਥਾ ਹੈ। ਬੱਸਾਂ 'ਚ ਰਫ਼ਤਾਰ, ਲੇਨਾਂ ਬਦਲਣ, ਰੋਡ ਮੈਪ ਆਦਿ ਲਈ ਸੈਂਸਰ ਲੱਗੇ ਹੋਏ ਹਨ। ਇਹ ਬੱਸਾਂ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਚੱਲ ਸਕਦੀਆਂ ਹਨ। ਬੱਸ 'ਚ ਦੋ ਸਟਾਫ਼ ਮੈਂਬਰ ਹੋਣਗੇ, ਜਿਨ੍ਹਾਂ 'ਚੋਂ ਇਕ ਇਸ ਨਵੀਂ ਟੈਕਨਾਲੋਜੀ ਵਾਲੀ ਬੱਸ ਦੇ ਕੰਮ-ਕਾਜ ਦੀ ਨਿਗਰਾਨੀ ਕਰੇਗਾ ਅਤੇ ਦੂਜਾ ਅਧਿਕਾਰੀ ਬੱਸ ਦਾ ਕੈਪਟਨ ਹੋਵੇਗਾ, ਜੋ ਕਿ ਸਵਾਰੀਆਂ ਦੇ ਚੜ੍ਹਨ ਉਤਰਨ, ਟਿਕਟ ਖਰੀਦਣ ਆਦਿ ਕੰਮਾਂ 'ਚ ਸਵਾਰੀਆਂ ਦੀ ਮਦਦ ਕਰੇਗਾ।

Story You May Like