The Summer News
×
Sunday, 16 June 2024

ਬਦਲਾਵ ਦਾ ਝੂਠਾ ਲਾਰਾ ਲਾਉਣ ਵਾਲਿਆਂ ਨੂੰ ਲੋਕ ਸਬਕ ਸਿਖਾਉਣਗੇ-ਢਿੱਲੋਂ-ਕਲੇਰ

ਲੁਧਿਆਣਾ,23 ਮਈ (ਦਲਜੀਤ ਵਿੱਕੀ) : ਵਿਧਾਨ ਸਭਾ ਹਲਕਾ ਜਗਰਾਓ ਵਿਖੇ ਐਸ ਆਰ ਕਲੇਰ ਦੀ ਅਗਵਾਹੀ ਹੇਠ ਰਣਜੀਤ ਸਿੰਘ ਢਿੱਲੋ ਵੱਲੋਂ ਵੱਖ-ਵੱਖ ਪਿੰਡਾਂ ਕੋਠੇ ਸ਼ੇਰ ਜੰਗ, ਅਗਵਾੜ ਲੋਪੋ ਖੁਰਦ, ਅਗਵਾੜ ਖਵਾਜਾ ਬਾਜੂ, ਕੋਠੇ ਰਾਹਲਾਂ, ਅਗਵਾੜ ਲਧਾਈ ਆਦਿ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਸਮੇਤ ਟਰੱਕ ਯੂਨੀਅਨ ਮੀਟਿੰਗ, ਅਗਵਾੜ ਲੋਪੋ ਕਲਾਂ, ਕੋਠੇ ਫਤੇਹਦੀਨ ਆਦਿ ਵਿਖੇ ਮੀਟਿੰਗਾਂ ਵੀ ਕੀਤੀਆਂ ਗਈਆਂ। ਇਸੇ ਦੌਰਾਨ ਉਹਨਾਂ ਵੱਲੋਂ ਜਗਰਾਉਂ ਬਾਜ਼ਾਰ ਦੇ ਵਿੱਚ ਕੱਢੇ ਗਏ ਪੈਦਲ ਮਾਰਚ ਦੌਰਾਨ ਲੋਕਾਂ ਦਾ ਬਹੁਤ ਹੀ ਪਿਆਰ ਅਤੇ ਸਮਰਥਨ ਹਾਸਲ ਹੋਇਆ। ਜਿਸ ਦੌਰਾਨ ਉਹਨਾਂ ਦਾ ਜਗ੍ਹਾ ਜਗ੍ਹਾ ਤੇ ਸਨਮਾਨ ਕਰਦੇ ਹੋਏ ਵਿਸ਼ਵਾਸ ਦਵਾਇਆ ਗਿਆ ਕਿ ਬਦਲਾਵ ਦਾ ਜੋ ਖਵਾਬ ਉਹਨਾਂ ਲੋਕਾਂ ਨੇ ਦੇਖਿਆ ਸੀ, ਉਹ ਉਹਨਾਂ ਤੇ ਹੀ ਭਾਰੀ ਪੈ ਗਿਆ।


ਜਿਸ ਦੇ ਚਲਦਿਆਂ ਉਹ ਪਛਤਾ ਰਹੇ ਹਨ ਤੇ ਹਰ ਵਰਗ ਦੇ ਲਈ ਲਾਹੇਵੰਦ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਨੂੰ ਯਾਦ ਕਰ ਰਹੇ ਹਨ। ਜਿਸ ਦੇ ਚਲਦਿਆਂ ਇਹਨਾਂ ਚੋਣਾਂ ਦੌਰਾਨ ਉਹ ਬਦਲਾਵ ਦਾ ਲਾਰਾ ਲਾਉਣ ਵਾਲਿਆਂ ਨੂੰ ਤਾਂ ਸਬਕ ਸਿਖਾਉਣਗੇ ਹੀ ਬਲਕਿ ਆਪਣੀ ਖੇਤਰੀ ਪਾਰਟੀ ਦੇ ਹੱਥ ਵੀ ਮਜਬੂਤ ਕਰਨਗੇ। ਇਸ ਮੌਕੇ ਸਾਬਕਾ ਚੈਆਰਮੈਨ ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਜੱਟ ਗਰੇਵਾਲ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇਂ, ਸਰਕਲ ਪ੍ਰਧਾਨ ਇਸ਼ਟਪ੍ਰੀਤ ਸਿੰਘ, ਯੂਥ ਆਗੂ ਦੀਪਇੰਦਰ ਸਿੰਘ ਭੰਡਾਰੀ, ਯੂਥ ਆਗੂ ਹਰਦੇਵ ਸਿੰਘ ਬੋਬੀ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਬਾਦਲ ਹਠੂਰ, ਗਗਨਦੀਪ ਸਿੰਘ ਸਰਨਾ,ਸੰਦੀਪ ਮੱਲਾ,ਪ,ਪ੍ਰਧਾਨ ਜਤਿੰਦਰ ਸਿੰਘ ਸਿੱਧਵਾ ਖੁਰਦ, ਮਨਜੀਤ ਸਿੰਘ ਫੌਜੀ, ਜੋਨਸਨ, ਮਹਿੰਦਰਜੀਤ ਸਿੰਘ ਵਿੱਕੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਹੋਰ ਸਾਥੀ ਹਾਜ਼ਰ ਸਨ।

Story You May Like