The Summer News
×
Monday, 20 May 2024

ਪੁਲਿਸ ਸਟੇਸ਼ਨਾਂ ਦੇ ਮਾਲ ਖਾਨਿਆਂ 'ਚੋਂ ਹੋ ਰਹੀ ਚੋਰੀਆਂ ਦੇ ਸਵਾਲ 'ਤੇ ਭੜਕੇ ਪੁਲਿਸ ਕਮਿਸ਼ਨਰ, ਕਿਹਾ-'ਮੈਂ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਹਾਂ'

ਲੁਧਿਆਣਾ, 17 ਫਰਵਰੀ (ਭਰਤ ਸ਼ਰਮਾ) : ਲੁਧਿਆਣਾ ਦੇ ਪੁਲਿਸ ਸਟੇਸ਼ਨਾਂ ਦੇ ਵਿਚ ਸਥਿਤ ਮਾਲ ਖਾਨਿਆਂ ਵਿੱਚ ਚੋਰੀ ਦੇ ਮੋਟਰਸਾਈਕਲ ਜਾਂ ਫਿਰ ਪੁਲਿਸ ਵਲੋਂ ਹੋਰ ਮਾਮਲਿਆਂ ਵਿੱਚ ਬਰਾਮਦ ਕੀਤੇ ਗਏ ਦੋ-ਪਹੀਆ ਤੇ ਚਾਰ-ਪਹੀਆ ਵਾਹਨ ਰੱਖੇ ਜਾਂਦੇ ਹਨ। ਉਨ੍ਹਾਂ ਦੀ ਹਾਲਤ ਖ਼ਸਤਾ ਹੋ ਰਹੀ ਹੈ, ਚੋਰਾਂ ਵੱਲੋਂ ਪੁਲਿਸ ਸਟੇਸ਼ਨ ਦੇ ਮਾਲ ਖਾਨਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਕਿਸੇ ਮੋਟਰ ਸਾਈਕਲ ਦਾ ਟਾਇਰ ਗਾਇਬ ਹੈ, ਕਿਸੇ ਦੀ ਲਾਈਟ ਅਤੇ ਕਿਸੇ ਦੀ ਟੈਂਕੀ। ਇਹ ਸਭ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ ਜਾਂ ਫਿਰ ਇਹਨਾਂ ਵਾਹਨਾਂ ਦੇ ਪੁਲਿਸ ਸਟੇਸ਼ਨ 'ਚੋਂ ਸਪੇਅਰ ਪਾਰਟ ਕਿਵੇਂ ਗਾਇਬ ਹੋ ਰਹੇ ਹਨ। ਇਸ ਸੰਬੰਧੀ ਵਿੱਚ ਅੱਜ ਜਦੋਂ ਪੱਤਰਕਾਰਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸਵਾਲ ਕੀਤਾ ਤਾਂ ਪਹਿਲਾਂ ਤਾਂ ਉਹ ਹੱਕੇ ਬੱਕੇ ਰਹਿ ਗਏ, ਫਿਰ ਜਦੋਂ ਸਵਾਲ ਸਮਝ ਆਇਆ ਤਾਂ ਕਿਹਾ ਕਿ 'ਮੈਂ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਹਾਂ, ਮੈਂ ਕਿਹੜਾ ਟਾਇਰ ਜੇਬ ਦੇ ਵਿੱਚ ਪਾ ਕੇ ਘੁੰਮ ਰਹੇ ਹਾਂ।


ਜਿਕਰਯੋਗ ਹੈ ਕਿ ਇਕ ਪਾਸੇ ਜਿੱਥੇ ਮਾਲ ਗੋਦਾਮ ਦੇ ਵਿਚੋਂ ਵਾਹਨਾਂ ਦੇ ਸਪੇਅਰ ਪਾਟ ਚੋਰੀ ਹੋ ਰਹੇ ਹਨ, ਨਾਲ ਹੀ ਦੂਜੇ ਪਾਸੇ ਪੁਲਿਸ ਕਮਿਸ਼ਨਰ ਲੁਧਿਆਣਾ ਇਸ ਸਵਾਲ ਨੂੰ ਪੁੱਛਨ ਤੇ ਭੜਕ ਗਏ, ਇਥੋਂ ਤੱਕ ਕੇ ਕੈਮਰਾ 'ਤੇ ਹੱਥ ਮਾਰ ਕੇ ਕੈਮਰਾ ਹੇਠਾਂ ਕਰ ਦਿੱਤਾ ਅਤੇ ਕਿਹਾ ਕਿ ਕਿਹੜਾ ਤਰੀਕਾ ਹੋਇਆ। ਪੁਲਿਸ ਕਮਿਸ਼ਨਰ ਇਨ੍ਹਾਂ ਚੋਰੀਆਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ, ਇਹ ਵੀ ਇਕ ਵੱਡਾ ਸਵਾਲ ਹੈ। ਪਰ ਉਨ੍ਹਾਂ ਵੱਲੋਂ ਇਸ ਸਵਾਲ ਤੇ ਦਿੱਤੇ ਪ੍ਰਤੀਕਰਮ ਨੂੰ ਕੈਮਰੇ ਦੇ ਵਿੱਚ ਜ਼ਰੂਰ ਕੈਦ ਕਰ ਲਿਆ ਗਿਆ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਚੋਰੀ ਦੇ ਹੋ ਰਹੇ ਇਨ੍ਹਾਂ ਮਾਮਲਿਆਂ ਤੇ ਕਿੰਨੀ ਕੁ ਸੰਜੀਦਗ਼ੀ ਜਤਾਈ ਗਈ ਇਹ ਸਭ ਤੁਹਾਡੇ ਸਾਹਮਣੇ ਹੈ।


ਪੁਲਿਸ ਕਮਿਸ਼ਨਰ ਲੁਧਿਆਣਾ ਦਾ ਇਹ ਤਲ਼ਖੀ ਭਰਿਆ ਅੰਦਾਜ਼ ਜਦੋਂ ਕੈਮਰੇ ਦੇ ਵਿੱਚ ਕੈਦ ਹੋ ਗਿਆ ਤਾਂ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਅਫ਼ਸਰ ਕੈਮਰਾਮੈਨ ਨੂੰ ਇਹ ਪੂਰੀ ਵੀਡੀਉ ਡਲੀਟ ਕਰਨ ਲਈ ਦਬਾਅ ਪਾਉਂਦੇ ਵਿਖਾਈ ਦਿੱਤੇ, ਪਰ ਕੈਮਰੇ ਦੇ ਵਿੱਚ ਕੈਦ ਹੋਇਆ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਲਾਜ਼ਮੀ ਲੱਗੀਆਂ। ਵੱਡੇ ਵੱਡੇ ਗੈਂਗਸਟਰਾਂ ਦੇ ਚੋਰਾਂ ਨੂੰ ਫੜਨ ਦਾ ਦਾਅਵਾ ਕਰਨ ਵਾਲੇ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਆਪਣੇ ਇਲਾਕੇ ਦੇ ਅਧੀਨ ਆਉਣ ਵਾਲੇ ਪੁਲਿਸ ਸਟੇਸ਼ਨਾਂ ਦੇ ਵਿੱਚ ਚੱਲ ਰਹੀਆਂ ਇਹਨਾਂ ਵਧੀਕੀਆਂ ਤੋਂ ਕਿੰਨੇ ਕੁ ਵਾਕਿਫ਼ ਹਨ। ਇਸ ਦਾ ਅੰਦਾਜਾ ਉਹਨਾਂ ਦੇ ਇਸ ਅੰਦਾਜ਼ ਤੋਂ ਲਗਾਇਆ ਜਾ ਸਕਦਾ ਹੈ।

Story You May Like