The Summer News
×
Sunday, 12 May 2024

ਫਿਰੋਜ਼ਪੁਰ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰ ਦੋ ਪਿ.ਸਟਲ ਅਤੇ ਇੱਕ ਰਿਵਾ/ਲਵਰ ਕੀਤਾ ਬਰਾਮਦ

ਫਿਰੋਜ਼ਪੁਰ : (ਪਰਮਜੀਤ ਸਖਾਣਾ) ਫਿਰੋਜ਼ਪੁਰ ਪੁਲਿਸ ਨੇ ਮਾੜੇ ਅਨਸਰਾਂ ਦੇ ਖਿਲਾਫ ਟੀਮਾਂ ਬਣਾ ਅਲੱਗ ਅਲੱਗ ਮੁਹਿੰਮਾਂ ਚਲਾਈਆਂ ਹੋਈਆਂ ਹਨ। ਜਿਲ੍ਹੇ ਅੰਦਰ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਂ ਥਾਂ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਉਸ ਸਮੇਂ ਸਫਲਤਾ ਹਾਸਿਲ ਹੋਈ ਜਦੋਂ ਦੋ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗਿਰਫਤਾਰ ਕੀਤਾ ਗਿਆ ਜਿਨ੍ਹਾਂ ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।

 

ਫਿਰੋਜ਼ਪੁਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗਿਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ। ਕਿ ਦੋ ਵਿਅਕਤੀ ਸਾਹਿਲ ਉਰਫ ਸੈਮ ਵਾਸੀ ਪਿੰਡ ਖਲਚੀਆ ਕਦੀਮ ਅਤੇ ਡੇਵਿਡ ਭੱਟੀ ਵਾਸੀ ਪਿੰਡ ਵੰਡਾਲਾ ਜੋ ਗੈਰ ਕਾਨੂੰਨੀ ਕੰਮ ਕਰਦੇ ਹਨ। ਅਤੇ ਇਹਨਾਂ ਨੇ ਆਪਣੇ ਕੋਲ ਨਜਾਇਜ਼ ਹਥਿਆਰ ਰੱਖੇ ਹੋਏ ਹਨ। ਜੋ ਕਿਤੇ ਨਿਕਲਣ ਦੀ ਫਿਰਾਕ ਵਿੱਚ ਹਨ। ਜੋ ਖਲਚੀਆ ਕਦੀਮ ਦੇ ਬੱਸ ਅੱਡੇ ਤੇ ਖੜੇ ਹੋਏ ਹਨ। ਜਿਨ੍ਹਾਂ ਤੇ ਅਗਰ ਰੇਡ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਦ ਇਹਨਾਂ ਤੇ ਰੇਡ ਕੀਤੀ ਤਾਂ ਇਹਨਾਂ ਪਾਸੋ ਦੋ ਪਿਸਟਲ 32 ਬੋਰ, ਇੱਕ ਰਿਵਾਲਵਰ 32 ਬੋਰ ਅਤੇ 8 ਜਿੰਦਾਂ ਰੌਦ ਬਰਾਮਦ ਕੀਤੇ ਗਏ। ਜਿਨ੍ਹਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Story You May Like