The Summer News
×
Monday, 24 June 2024

ਕੁਵੈਤ ਅਗਨੀਕਾਂਡ 'ਚ ਹੁਸ਼ਿਆਰਪੁਰ ਦੇ ਹਿੰਮਤ ਰਾਏ ਦੀ ਵੀ ਹੋਈ ਮੌਤ, ਇਕਲੌਤਾ ਸੀ ਪਰਿਵਾਰ 'ਚ ਕਮਾਉਣ ਵਾਲਾ

ਹੁਸ਼ਿਆਰਪੁਰ:ਕੁਵੈਤ ‘ਚ 6 ਮੰਜ਼ਿਲ ਇਮਾਰਤ ਨੂੰ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਸੀ। ਇਸ ਹਾਦਸੇ 'ਚ ਮਰਨ ਵਾਲੇ ਪੰਜਾਬ ਦੇ ਲੋਕਾਂ ‘ਚ ਹੁਸ਼ਿਆਰਪੁਰ ਦੇ ਪਿੰਡ ਕੱਕੋ ਦੇ ਰਹਿਣ ਵਾਲੇ 63 ਸਾਲਾ ਹਿੰਮਤ ਰਾਏ ਦੀ ਵੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਹਿੰਮਤ ਰਾਏ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਪਰਿਵਾਰ ਦਾ ਦੁੱਖ-ਦਰਦ ਅਸਹਿ ਸੀ।


ਹਿੰਮਤ ਰਾਏ 25 ਸਾਲ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਅਤੇ ਉਨ੍ਹਾਂ ਦਾ ਪਰਿਵਾਰ ਵਧੀਆ ਢੰਗ ਨਾਲ ਰਹਿ ਰਿਹਾ ਸੀ। ਹਿੰਮਤ ਰਾਏ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ, ਪੁੱਤਰ ਇਸ ਸਮੇਂ 10ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਧੀਆਂ ਦਾ ਵਿਆਹ ਹੋ ਚੁੱਕਾ ਹੈ।ਹਿੰਮਤ ਰਾਏ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ।

Story You May Like