The Summer News
×
Tuesday, 30 April 2024

ਮਾਰੂਤੀ ਸੁਜੂਕੀ ਨੈਕਸਾ ਦੁਆਰਾ ਆਫ ਰੋਡ ਸੈਗਮੈਂਟ ਵਿੱਚ ਨਵੀਂ ਐਸਯੂਵੀ ਜਿਮਨੀ ਲਾਂਚ

ਲੁਧਿਆਣਾ: ਆਰਤੀ ਚੌਕ ਸਥਿਤ ਗੁਲਜ਼ਾਰ ਮੋਟਰਜ਼ ਵੱਲੋਂ ਮਾਰੂਤੀ ਸੁਜ਼ੂਕੀ ਨੈਕਸਾ ਦੇ ਆਫ ਦਾ ਰੋਡ ਸੈਗਮੈਂਟ ਵਿੱਚ ਨਵੀਂ ਐਸਯੂਵੀ ਜਿਮਨੀ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਵਿਧਾਇਕ ਗੁਰਪ੍ਰੀਤ ਗੋਗੀ, ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਬੇਟੇ ਯੁਵਰਾਜ ਸਿੰਘ ਸਿੱਧੂ ਅਤੇ ਨਗਰ ਨਿਗਮ ਜ਼ੋਨ-ਡੀ ਦੇ ਜ਼ੋਨਲ ਕਮਿਸ਼ਨਰ ਜਸਵੰਤ ਸੇਖੋਂ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਦਾ ਗੁਲਜਾਰ ਮੋਟਰਜ਼ ਦੇ ਐਮ.ਡੀ ਹਰਕੀਰਤ ਸਿੰਘ ਅਤੇ ਜੀਐਮ ਲਵਲੀਨ ਸ਼ਰਮਾ ਵੱਲੋਂ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।

 

ਇਸ ਮੌਕੇ ਵਿਧਾਇਕ ਗੋਗੀ ਨੇ ਮਾਰੂਤੀ ਸੁਜ਼ੂਕੀ ਨੈਕਸਾ ਜਿਮਨੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸਦਾ ਪਹਿਲਾ ਆਰਡਰ ਦੇ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਅਜਿਹੀ ਗੱਡੀ ਉਨ੍ਹਾਂ ਪਹਿਲਾਂ ਕਦੇ ਨਹੀਂ ਦੇਖੀ।  ਵਿਧਾਇਕ ਨੇ ਕਿਹਾ ਕਿ ਉਹ ਖੁਦ ਵੀ ਕਾਰ ਲਵਰ ਹਨ ਅਤੇ ਲੋਕ ਇਸ ਕਾਰ ਨੂੰ ਬਹੁਤ ਪਸੰਦ ਕਰਨਗੇ। ਇਸੇ ਤਰ੍ਹਾਂ, ਯੁਵਰਾਜ ਸਿੱਧੂ ਅਤੇ ਜ਼ੋਨਲ ਕਮਿਸ਼ਨਰ ਜਸਵੰਤ ਸਿੰਘ ਸੇਖੋਂ ਨੇ ਐਸਯੂਵੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਲੋਕ ਕਾਰਾਂ ਖਰੀਦਣ ਵਿੱਚ ਸਭ ਤੋਂ ਪਹਿਲਾਂ ਹਨ। ਇਸ ਨਵੀਂ ਐਸਯੂਵੀ 'ਚ ਕਾਰ ਸਵਾਰਾਂ ਦੀ ਹਰ ਸਹੂਲਤ ਨੂੰ ਧਿਆਨ 'ਚ ਰੱਖਿਆ ਗਿਆ ਹੈ।  ਉਨ੍ਹਾਂ ਨੂੰ ਇਸ ਕਾਰ ਵਿਚ ਸਵਾਰ ਹੋ ਕੇ ਬਹੁਤ ਚੰਗਾ ਲੱਗਿਆ ਹੈ।

 

ਗੁਲਜਾਰ ਮੋਟਰਜ਼ ਦੇ ਐਮ.ਡੀ ਹਰਕੀਰਤ ਸਿੰਘ ਨੇ ਕਿਹਾ ਕਿ ਲੁਧਿਆਣਾਵੀ ਕਾਰਾਂ ਪ੍ਰਤੀ ਆਪਣੇ ਪਿਆਰ ਲਈ ਦੇਸ਼ ਭਰ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਦੀ ਤਰਫੋਂ, ਇਸ ਨਵੀਂ ਐਸਯੂਵੀ ਜਿਮਨੀ ਨੂੰ ਆਫ ਦਾ ਰੋਡ ਸੈਗਮੇਂਟ ਵਿੱਚ ਲੁਧਿਆਣਾ ਦੇ ਲੋਕਾਂ ਲਈ ਪੇਸ਼ ਕੀਤਾ ਗਿਆ ਹੈ। ਇਹ ਫੈਮਿਲੀ ਸੈਗਮੈਂਟ ਦੀ ਗੱਡੀ ਹੈ ਅਤੇ ਪਹਿਲੇ ਹੀ ਦਿਨ ਗਾਹਕਾਂ 'ਚ ਇਸਨੂੰ ਲੈ ਕੇ ਕਾਫੀ ਉਤਸ਼ਾਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸਮਾਗਮ ਵਿੱਚ ਹਾਜ਼ਰ ਮੁੱਖ ਮਹਿਮਾਨਾਂ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।

 

ਜਦੋਂ ਕਿ ਗੁਲਜਾਰ ਮੋਟਰਜ਼ ਦੇ ਜੀ.ਐਮ ਲਵਲੀਨ ਸ਼ਰਮਾ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਨੈਕਸਾ ਜਿਮਨੀ ਇੱਕ ਪਰਿਵਾਰਕ-ਕਮ-ਆਫ-ਦ-ਰੋਡ ਗੱਡੀ ਹੈ।  ਇਹ ਪੂਰੀ ਤਰ੍ਹਾਂ ਚਾਰ ਪਹੀਆ ਡਰਾਈਵ 'ਤੇ ਆਧਾਰਿਤ ਹੈ।  ਇਸ 'ਚ ਵਾਹਨ ਸਵਾਰ ਦੀ ਸੁਰੱਖਿਆ ਤੋਂ ਲੈ ਕੇ ਉਸਦੇ ਆਰਾਮ 'ਤੇ ਖਾਸ ਧਿਆਨ ਦਿੱਤਾ ਗਿਆ ਹੈ।  ਸੁਰੱਖਿਆ ਲਈ ਵਾਹਨ 'ਚ ਏ.ਬੀ.ਐਸ ਸਿਸਟਮ ਦੇ ਤਹਿਤ ਏਅਰਬੈਗ ਉਪਲੱਬਧ ਕਰਵਾਏ ਗਏ ਹਨ।

 

ਧਿਆਨ ਯੋਗ ਹੈ ਕਿ ਮਾਰੂਤੀ ਸੁਜ਼ੂਕੀ ਨੈਕਸਾ ਜਿਮਨੀ ਦੇ ਕੁਝ ਫੀਚਰਸ 'ਚ ਹੈੱਡਲੈਂਪ ਵਾਸ਼ਰ, 9-ਇੰਚ ਟੱਚਸਕ੍ਰੀਨ, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਸ਼ਾਮਲ ਹਨ, ਜੋ ਇਸ ਸੈਗਮੈਂਟ 'ਚ ਪਹਿਲੀ ਵਾਰ ਪੇਸ਼ ਕੀਤੇ ਗਏ ਹਨ।  ਵਾਹਨ ਵਿੱਚ ਪੇਸ਼ ਕੀਤਾ ਗਿਆ ਆਟੋ ਕਲਾਈਮੇਟ ਸਿਸਟਮ ਗਾਹਕਾਂ ਨੂੰ ਹਰ ਮੌਸਮ ਵਿੱਚ ਆਰਾਮਦਾਇਕ ਮਹਿਸੂਸ ਕਰਵਾਏਗਾ।  ਪਹਾੜਾਂ ਵਿੱਚ ਡਰਾਈਵਿੰਗ ਕਰਨ ਲਈ, ਪਹਾੜੀ ਉਤਰਾਅ ਕੰਟਰੋਲ ਪ੍ਰਣਾਲੀ ਹਾਦਸਿਆਂ ਤੋਂ ਬਚਣ ਲਈ ਢਾਲ ਵਜੋਂ ਕੰਮ ਕਰੇਗੀ।  ਇਸ ਤੋਂ ਇਲਾਵਾ, ਗੱਡੀ 'ਚ ਹੋਰ ਵੀ ਕਈ ਫੀਚਰਸ ਹਨ।

 

ਇਸ ਮੌਕੇ ਸੇਲਜ਼ ਮੈਨੇਜਰ ਗੌਰਵ ਪਪਨੇਜਾ, ਐਚ.ਆਰ ਮੈਨੇਜਰ ਗੁਰਮੀਤ ਕੌਰ, ਸ਼ੋਅਰੂਮ ਮੈਨੇਜਰ ਨੀਤੂ ਰਾਜਪੂਤ, ਟਰੂ ਵੈਲਯੁ ਜਨਰਲ ਮੈਨੇਜਰ ਗੁਰਪ੍ਰੀਤ ਸਿੰਘ, ਟਰੂ ਵੈਲਯੁ ਮੈਨੇਜ਼ਰ ਸੰਜੀਵ ਸ਼ਰਮਾ ਵੀ ਹਾਜ਼ਰ ਸਨ।

 

Story You May Like